“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” – ਅਸਲੀ ਪ੍ਰਭਾਸ਼ਾ

“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ਅਸਲੀ ਪ੍ਰਭਾਸ਼ਾ ਵਿਚ ਉਸ ਨੂੰ ਬੁਲਾਉਣੀ ਚਾਹੀਦੀ ਹੈ ਜਿਹੜਾ ਅੰਮ੍ਰਿਤਧਾਰੀ ਹੋਵੇ, ਬਾਣੀ ਪੜਦਾ ਹੋਵੇ, ਮਾਸ ਅੰਡੇ ਸ਼ਰਾਬ ਤੋਂ ਦੂਰ ਹੋਵੇ, ਗਾਣਿਆਂ ਨਾਚਾਂ ਤੋਂ ਦੂਰ ਰਹੇ, ਸ਼ਰਾਬਾਂ/ ਸਿਗਰਟਾਂ/ ਨਾਈ ਆਦਿ ਵਾਲਾ ਕੰਮ/ਵਪਾਰ ਨਾ ਕਰਦਾ ਹੋਵੇ, ਆਪਣੀ ਕੌਮ ਲਈ ਜੂਝਦਾ ਹੋਵੇ, ਸਿੰਘਾਂ ਦੀ ਰਿਹਾਈ ਲਈ ਕੰਮ ਕਰਦਾ ਹੋਵੇ, ਪੁਲਸ ਤਸ਼ਦਦ ਵਿਰੁਧ ਆਵਾਜ਼ ਚੁਕਦਾ ਹੋਵੇ, ਦੁਨੀਆਂ ਵਿਚ ਸ਼ਾਤੀ ਲਿਆਉਣ ਲਈ ਕੰਮ ਕਰਦਾ ਹੋਵੇ, ਦੁਨੀਆਂ ਤੇ ਚੰਗੀ ਪ੍ਰਣਾਲੀ ਲਿਆਉਣ ਦਾ ਧਾਰਨੀ ਹੋਵੇ, ਆਪਣੀ ਕੌਮ ਵਿਚ ਚਲੰਤ ਮੁਦਿਆਂ ਤੇ ਸਾਵਧਾਨ ਹੋਵੇ, ਉਨਾਂ ਮੁਦਿਆਂ ਉਤੇ ਕੰਮ ਕਰਦਾ ਹੋਵੇ, ਰਾਜਿਆਂ ਮੰਤਰੀਆਂ ਦੀ ਚਾਪਲੂਸੀ ਤੋਂ ਉਚਾ ਉਠਿਆ ਹੋਵੇ, ਨੀਵਿਆਂ ਨਾਲ ਖੜਨ ਦਾ ਚਾਹਵਾਨ ਹੋਵੇ, ਨਿਰਪੱਖ ਹੋਵੇ, ਭਾਈ-ਬੰਦੀ ਦਾ ਲਿਹਾਜ ਨਾ ਕਰੇ ਤੇ merit ਨੂੰ ਪਹਿਲ ਦਿੰਦਾ ਹੋਵੇ ਅਤੇ ਦੋਗਲੀ-ਨੀਤੀ ਦਾ ਤਿਆਗ ਕਰੇ।

ਜੇ ਇਸ ਫਸਲਫੇ ਤੇ ਨਹੀ ਚਲਦਾ ਤਾਂ ਉਸ ਦੀ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਬੁਲਾਉਣੀ ਕੇਵਲ ਦੇਖਾ-ਦੇਖੀ ਅਤੇ ਸਮਾਜ ਲਾਜ ਦਾ ਪ੍ਰਤੀਕ ਹੈ।