Importance of Amrit Vela in Gurbani

Importance of Amrit Vela in Gurbani

Amrit Vela

Amrit Vela

Corrupt Gurdwara managements

Corrupt Gurdwara managements

ਲੜੀਵਾਰ ਸਰੂਪ ਸਾਹਿਬਾਨਾਂ ਦਾ ਮੁੜ ਗੁਰਦੁਆਰਾ ਸਾਹਿਬਾਨਾਂ ਵਿਚ ਪ੍ਰਕਾਸ਼ ਹੋਵੇ ਜੀ

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚ ਸਤਿਗੁਰ ਸਾਹਿਬ ਜੀ ਨੇ “ਰਾਮ” ਅਤੇ “ਸ਼ਾਮ” ਨਾਮ ਕਿਉ ਵਰਤੇ – ਸੁਣੋ ਜੀਓ

Convocations ਉਤੇ graduation caps?

ਿੲਕ ਪਾਸੇ ਅਸੀ ਦਸਤਾਰਾਂ ਦੀ ਲੜਾਈ ਲੜਦੇ ਹਾਂ ਦੂਜੇ ਪਾਸੇ ਸਾਡੀਆਂ ਿਸਖ ਭੈਣਾਂ convocations ਉਤੇ graduation caps ਪਾਉਦੀਆਂ ਹਨ!

ਕੋਈ ਵਿਰਲੀ ਹੀ ਭੈਣ ਿੲਸ ਲੋਗਾ ਰੀਤ ਤੋਂ ਉਲਟ ਚਲ ਕੇ ਗੁਰੂ ਸਾਹਿਬ ਦੀ ਚਾਲ ਚਲਦੀ ਹੋਵੇਗੀ!

ਆਓ ਆਪਣੀ ਕੌਮ ਦੇ ਵਿਰਸੇ ਨੰੂ ਮੁੱਖ ਰਖ ਕੇ ਿਸਖ ਭੈਣਾਂ ਨੰੂ ਬੇਨਤੀ ਹੈ ਿਕ graduation caps ਦਾ ਤਿਆਗ ਕਰਣ ਅਤੇ ਯੋਗ ਮਰਿਆਦਾ ਵਾਲੀ ਰੀਤ ਬਾਰੇ ਿੲਕ ਦੂਜੇ ਨਾਲ ਗੱਲ ਬਾਤ ਤੋਰਣ!

ਟੋਪੀ ਿਸਖ ਲਈ ਨਹੀਂ ਹੈ ਭਾਵੇਂ convocation ਹੋਵੇ ਭਾਵੇਂ ਜੰਗ ਦਾ ਮੈਦਾਨ ਤੇ ਭਾਵੇਂ ਕੰਮ ਦਾ ਖੇਤਰ!

🙏🙏🙏

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਵਿੱਚੋਂ 13 ਜੰਗਾਂ ਹਿੰਦੂ ਰਾਜਿਆਂ ਨਾਲ ਲੜੀਆਂ ਹਨ

ਕੀ ਆਪ ਨੂੰ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 14 ਵਿੱਚੋਂ 13 ਜੰਗਾਂ ਹਿੰਦੂ ਰਾਜਿਆਂ ਨਾਲ ਲੜੀਆਂ ਹਨ?

ਜਦੋਂ ਪਹਾੜੀ ਰਾਜੇ “ਨਮਸਤੰ ਅਜੀਤੇ” ਪਿਤਾ ਜੀ ਤੋਂ ਹਾਰਦੇ ਰਹੇ ਤਾਂ ਫੇਰ ਔਰੰਗੇ ਦੇ ਕੰਨ ਭਰਕੇ ਵਜੀਦੇ ਰਾਹੀਂ ਫ਼ੌਜੀ ਮਦਦ ਮੰਗੀ! ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾਉਣ ਵਾਲੇ ਸੁੱਚੇ ਨੰਦ, ਗੰਗੂ ਵਰਗੇ ਹੀ ਸੀ !!

ਹੁਣ ਮਹਾਸ਼ੇ ਇਤਿਹਾਸ ਬਦਲ ਰਹੇ ਹਨ ਅਤੇ ਇਹ ਸਾਰਾ ਦੋਸ਼ ਮੁਗਲਾਂ ਉਤੇ ਥੋਪ ਰਹੇ ਹਨ! ਜੇ ਅਸੀਂ ਆਪਣੇ ਇਤਿਹਾਸ ਤੋਂ ਅਵੇਸਲੇ ਰਹੇ ਤੇ ਸ਼ਰਾਬਾਂ ਹੀ ਪੀਂਦੇ ਰਹੇ ਤਾਂ ਆਪਣਾ ਰਹਿੰਦਾ ਖੂੰਦਾ ਇਤਿਹਾਸ ਵੀ ਗਵਾ ਲਵਾਂਗੇ !!

ਅਸੀਂ ਸਾਰੇ ਕਹਿੰਦੇ ਹਾਂ ਕਿ ਮੁਗਲਾਂ ਦਾ ਰਾਜ ਸੀ ਉਸ ਸਮੇਂ ਪਰ ਵੀਚਾਰਦੇ ਨਹੀਂ ਕਿ ਉਸ ਸਮੇਂ ਤੇ ਹਿੰਦੂਆਂ ਦਾ ਵੀ ਪੂਰਾ ਰਾਜ ਸੀ !! ਬਾਈ ਧਾਰ ਦੇ ਪਹਾੜੀ ਰਾਜੇ ਕੀ ਰਾਜੇ ਨਹੀਂ ਸਨ? ਫੇਰ ਕਿਵੇਂ ਕਹਿੰਦੇ ਹਾਂ ਕਿ ਮੁਗਲਾਂ ਦਾ ਰਾਜ ਸੀ? ਇਹ ਹਿੰਦੂ-ਮੁਗਲਾਂ ਦਾ ਸਾਂਝਾ ਰਾਜ ਸੀ !!

ਸਿੱਖੋ ਕੁਝ ਆਪਣਾ ਇਤਿਹਾਸ ਪੜਨ ਲਈ ਵੀ ਸਮਾਂ ਕਢਿਆ ਕਰੀਏ ….. ਸਾਰਾ ਦਿਨ TV ਅੱਗੇ ਬੈਠ ਤੇ ਪੰਜਾਬੀ-ਹਿੰਦੀ ਨਚਾਰਪੁਣੇ ਵਿਚ ਨਾਂ ਗੁਜ਼ਾਰ ਦਿਆ ਕਰੋ ਅਮੋਲਕ ਸਮਾਂ ਇਸ ਜੀਵਨ ਦਾ ! 🙏🏼

ਇਹ ਕਹਿਣਾ ਬਿਲਕੁਲ ਦਲੀਲਹੀਣ ਗੱਲ ਹੈ ਕਿ ਮੁਗਲਾਂ ਦਾ ਰਾਜ ਸੀ! ਹਮੇਸ਼ਾਂ ਹੀ ਉਸ ਸਮੇ ਹਿੰਦੂ-ਮੁਗਲ ਰਾਜ ਰਿਹਾ ਹੈ !

ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਦੇ ਅਨੇਕਾਂ ਹੀ ਸੰਕੇਤ ਹਨ 🌷🙏🏼

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

ਸ਼ੁੱਭਚਿੰਤਕ
SaadaVirsa.com
ਸੇਵਾਦਾਰ

Bhagti Marg

ਕੇਸਾਂ ਦੀ ਮਹਾਨਤਾ

ਕੇਸਾਂ ਦੀ ਮਹਾਨਤਾ

-ਸ. ਨਰਿੰਦਰ ਸਿੰਘ ਕਮਲ

ਕੇਸਾਂ ਨੂੰ ਦਸਮੇਸ਼ ਪਿਤਾ ਨੇ,
ਚੁਣਿਆ ਪੰਜ ਕਕਾਰਾਂ ਅੰਦਰ।
ਕੇਸ ਧਾਰਨ ਦੀ ਰੀਤੀ ਤੋਰੀ,
ਸਤਿਗੁਰ ਨੇ ਸਰਦਾਰਾਂ ਅੰਦਰ।
ਇਹ ਸੰੁਦਰ ਸਰੂਪ ਬਣਾ ਕੇ,
ਅਣਖ ਭਰੀ ਮੁਰਦਾਰਾਂ ਅੰਦਰ।
ਤਾਂ ਕਿ ਸਿੱਖ ਪਛਾਣਿਆ ਜਾਵੇ,
ਲ਼ੱਖਾਂ ਅਤੇ ਹਜ਼ਾਰਾਂ ਅੰਦਰ।

ਸੋਹਣੀ ਪਗੜੀ ਸੋਹਣੇ ਦਾੜ੍ਹੇ,
ਵਾਲੇ ਸਿੱਖ ਪਿਆਰੇ ਲੱਗਣ।
ਕੜੇ ਅਤੇ ਕਿਰਪਾਨਾਂ ਵਾਲੇ,
ਜੱਗ ਤੋਂ ਸਿੱਖ ਨਿਆਰੇ ਲੱਗਣ।
—————————-
—————————-

ਸਿੱਖ ਇਤਿਹਾਸ ਤੋਂ ਨੇ ਅਣਜਾਣ ਜਿਹੜੇ,
ਫਾਵਨ ਕੇਸਾਂ ਨੂੰ ਕਤਲ ਕਰਵਾਈ ਫਿਰਦੇ।
ਜੀਹਨੇ ਸਾਰਾ ਸਰਬੰਸ ਕੁਰਬਾਨ ਕੀਤਾ,
ਕਲਗੀਧਰ ਨੂੰ ਪਿੱਠ ਵਿਖਾਈ ਫਿਰਦੇ।
ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਉਣ ਵਾਲਾ,
ਲਹੂ ਭਿੱਜਾ ਇਤਿਹਾਸ ਭੁਲਾਈ ਫਿਰਦੇ।
ਸਾਬਤ ਸੂਰਤ ਇਹ ਰੱਭ ਦੀ ਭੰਨ ਕੇ ਤੇ,
ਉਸੇ ਵਿਚ ਹੀ ਸਮਝੀ ਵਡਿਆਈ ਫਿਰਦੇ।

Courtesy: ‘ ਖਾਲਸਾ ਐਡਵੋਕੇਟ ’

 

ਵਡਿਆਂ ਦੀ ਸੇਵਾ

Vaddhya dee Sewa

 

(Click the link above to download, read and share. Kindly do not print on paper as we do not believe in printing Gurbani papers, which later get disrespected by our Punjabi community.)