ਧਾਰਮਕ ਏਕਤਾ

ਸਿੱਖਾਂ ਦੀਆਂ ਧਾਰਮਕ ਜਥੇਬੰਦੀਆ ਸਭ ਆਪੋ ਆਪਣੀ ਥਾਂ ਤੇ ਵਧੀਆ ਕੰਮ ਕਰ ਰਹੀਆਂ ਹਨ!

ਉਦਾਹਰਣ ਦੇ ਤੌਰ ਤੇ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਦੋਦੜਾ ਸੰਗਤ, ਨਾਨਕਸਰ ਆਿਦ!

ਪਰ ਘਾਟ ਇਸ ਗੱਲ ਦੀ ਹੈ ਕਿ ਇਹ ਜਥੇਬੰਦੀਆਂ ਲੱਗ ਭਗ ਆਪਣੇ ਜਥੇਬੰਦੀ ਨੂੰ ਹੀ promote ਕਰਦੀਆਂ ਹਨ ਅਤੇ “ਆਪਣੇ” ਪ੍ਰੋਗਰਾਮਾਂ ਵਿੱਚ ਹੀ ਸ਼ਾਮਲ ਹੁੰਦੀਆਂ ਹਨ ਤੇ ਦੂਜੇ ਜਥੇਬੰਦੀ ਵਿੱਚ ਘੱਟ ਹੀ ਆਣਾਂ ਜਾਣਾ ਰੱਖਦੀਆਂ ਹਨ!

ਜਦੋਂ ਤੱਕ ਅਸੀ ਸਭ ਨੂੰ ਸਿੱਖ ਭਾਈਚਾਰੇ ਵਿੱਚ ਨਹੀਂ ਸਮਝਦੇ ਅਤੇ ਇਸ ਗੱਲ ਨੂੰ ਅਮਲੀ ਤੌਰ ਤੇ ਨਹੀਂ ਨਿਭਾਉਂਦੇ ਤਾਂ ਤੱਕ ਸਿੱਖ ਸਮਾਜ ਛੋਟੇ ਛੋਟੇ Groups ਿਵਚ ਵੰਡਿਆ ਰਹੇਗਾ! ਸਾਨੂੰ ਵਖਰੇਵੇਂ ਤਾਂ ਨਜ਼ਰ ਆਉਂਦੇ ਹਨ ਪਰ ਇੱਕ ਦੂਜੇ ਦੀਆ similarities ਨੂੰ ਵੇਖਣ ਲਈ ਅਸੀ ਮਚਲੇ ਹੋਏ ਬੈਠੇ ਹਾਂ!

ਦਾਸ ਨੇ ਘੱਟ ਹੀ ਵੇਿਖਆ ਕਿ ਅਖੰਡ ਕੀਰਤਨੀਏ ਦੋਦੜੇ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ ਯਾ ਦੋਦੜੇ ਵਾਲੇ ਅਖੰਡ ਕੀਰਤਨੀ ਸਮਾਗਮ ਵਿੱਚ !

ਸਿੱਖ ਧਰਮ ਨੂੰ ਧੜਿਆਂ ਵਿੱਚ ਵੰਢਣ ਵਾਲੇ ਸਾਡਾ ਧਾਰਮਕ ਤਬਕਾ ਹੀ ਹੈ ਨਾਂ ਕੇ ਸ਼ਰਾਬੀ, ਮੋਨੇ ਵੀਰ ਯਾਂ ਨਾਸਤਕ ਵੀਰ!

ਧਰਮ ਧੜਿਆ ਦਾ ਨਾਮ ਨਹੀਂ ਏਕਤਾ ਪਿਆਰ ਤੇ ਮਿਲਵਰਤਣ ਦਾ ਨਾਮ ਹੈ!

ਗੁਰੂ ਨਾਨਕ ਦੀ ਫੁਲਵਾੜੀ ਵਿੱਚ ਪਈਆਂ ਕੰਧਾਂ ਅਸੀ ਆਪ ਹੀ ਤੋੜਨੀਆਂ ਹਨ….! ਪਰ ਕਦੋਂ ?

ਵਿਚਾਰ
ਕੁਲਬੀਰ ਸਿੰਘ