ਕੇਸਾਂ ਦੀ ਮਹਾਨਤਾ

ਕੇਸਾਂ ਦੀ ਮਹਾਨਤਾ

-ਸ. ਨਰਿੰਦਰ ਸਿੰਘ ਕਮਲ

ਕੇਸਾਂ ਨੂੰ ਦਸਮੇਸ਼ ਪਿਤਾ ਨੇ,
ਚੁਣਿਆ ਪੰਜ ਕਕਾਰਾਂ ਅੰਦਰ।
ਕੇਸ ਧਾਰਨ ਦੀ ਰੀਤੀ ਤੋਰੀ,
ਸਤਿਗੁਰ ਨੇ ਸਰਦਾਰਾਂ ਅੰਦਰ।
ਇਹ ਸੰੁਦਰ ਸਰੂਪ ਬਣਾ ਕੇ,
ਅਣਖ ਭਰੀ ਮੁਰਦਾਰਾਂ ਅੰਦਰ।
ਤਾਂ ਕਿ ਸਿੱਖ ਪਛਾਣਿਆ ਜਾਵੇ,
ਲ਼ੱਖਾਂ ਅਤੇ ਹਜ਼ਾਰਾਂ ਅੰਦਰ।

ਸੋਹਣੀ ਪਗੜੀ ਸੋਹਣੇ ਦਾੜ੍ਹੇ,
ਵਾਲੇ ਸਿੱਖ ਪਿਆਰੇ ਲੱਗਣ।
ਕੜੇ ਅਤੇ ਕਿਰਪਾਨਾਂ ਵਾਲੇ,
ਜੱਗ ਤੋਂ ਸਿੱਖ ਨਿਆਰੇ ਲੱਗਣ।
—————————-
—————————-

ਸਿੱਖ ਇਤਿਹਾਸ ਤੋਂ ਨੇ ਅਣਜਾਣ ਜਿਹੜੇ,
ਫਾਵਨ ਕੇਸਾਂ ਨੂੰ ਕਤਲ ਕਰਵਾਈ ਫਿਰਦੇ।
ਜੀਹਨੇ ਸਾਰਾ ਸਰਬੰਸ ਕੁਰਬਾਨ ਕੀਤਾ,
ਕਲਗੀਧਰ ਨੂੰ ਪਿੱਠ ਵਿਖਾਈ ਫਿਰਦੇ।
ਕੇਸਾਂ ਸੁਆਸਾਂ ਨਾਲ ਸਿੱਖੀ ਨਿਭਾਉਣ ਵਾਲਾ,
ਲਹੂ ਭਿੱਜਾ ਇਤਿਹਾਸ ਭੁਲਾਈ ਫਿਰਦੇ।
ਸਾਬਤ ਸੂਰਤ ਇਹ ਰੱਭ ਦੀ ਭੰਨ ਕੇ ਤੇ,
ਉਸੇ ਵਿਚ ਹੀ ਸਮਝੀ ਵਡਿਆਈ ਫਿਰਦੇ।

Courtesy: ‘ ਖਾਲਸਾ ਐਡਵੋਕੇਟ ’