ਅੱਜ ਦੇ ਸਿਖ / ਪੰਜਾਬੀ ਭਾਈਚਾਰੇ ਦਾ ਕੁਝ ਨਖਸ਼ਾ

ਅੱਜ ਦੇ ਸਿਖ / ਪੰਜਾਬੀ ਭਾਈਚਾਰੇ ਦਾ ਕੁਝ ਨਖਸ਼ਾ!

ਭਾਈ ਜੋਗਾ ਸਿੰਘ ਦੀ ਸਾਖੀ ਵੀ ਸੁਣਾਈ ਚਲੋ …..dance parties ਵੀ ਕਰੀ ਚਲੋ!! ਇਹ ਸਾਡਾ ਅਜੋਕਾ ਸਿਖ/ ਪੰਜਾਬੀ ਭਾਈਚਾਰਾ ਹੈ!

ਬਾਣੀ ਵੀ ਪੜ ਲਉ ਸ਼ਰਾਬ ਦੀ ਗਲਾਸੀ ਵੀ ਕਿਤੇ ਕਿਤੇ ਲਾ ਲਿਆ ਕਰੋ!

ਗਤਕਾ ਵੀ ਖੇਡੋ ਲੱਚਰ ਭੰਗੜਾ ਵੀ ਪਾ ਲਉ!

ਗੁਰਦੁਆਰਆਿਂ ਵਿਚ ਗਾਤਰੇ ਕਿਪਾਨਾਂ ਵੀ ਵੇਚੋ ਤੇ 7-11/ Mach Stores/ Gas Stations ਤੇ ਸਿਗਰਟਾਂ ਵੀ!

ਪ੍ਰਚਾਰਕ ਵੀ sponsor ਕਰੋ ਤੇ  ਕੰਜਰ ਵੀ ਬੁਲਾਉਂਦੇ ਰਹੋ!

ਪਾਰਲੀਮੈਂਟ ਵਿਚ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾਓ ਸ਼ਾਮੀ, ਗੁਰਮਤ ਦੇ ਵਿਰੁਧ ਨਾਚ ਗਾਣਾ ਸ਼ਰਾਬ ਵੀ ਰੱਜ ਕੇ ਚਲਾਉ!

ਕੇਸਗੜ੍ਹ ਸਾਹਿਬ ਤੇ ਮਾਣ ਵੀ ਕਰੋ ਤੇ ਕੇਸ-ਕਤਲ ਪਾਰਲਰ ( ਬਿਊਟੀ ਪਾਰਲਰ ਦੇ ਨਾਮ ਥੱਲੇ) ਖੋਲ੍ਹਣ ਵਿਚ ਵੀ ਮੱਲਾਂ ਮਾਰੋ!

ਨਗਰ ਕੀਰਤਨ ਵੀ ਕੱਢੋ ਤੇ Guinness Book ਵਿਚ ਗੁਰਮਤ ਵਿਰੋਧੀ ਭੰਗੜੇ ਪਾਉਣ ਦੇ record ਦੀ ਵੀ ਟੌਰ ਵਿਖਾਉ!

ਕਿਸੇ seminar ਵਿਚ ਪੁਛਿਆ ਗਿਆ ਕਿ ਪੰਜਾਬੀਆਂ ਦੀ ਕੀ ਸਭਿਅਤਾ ਹੈ। ਕਿਸੇ ਵੀਰ ਦਾ ਜਵਾਬ ਸੀ ਕਿ ਇਨ੍ਹਾਂ ਦੀ  ਸਭਿਅਤਾ ਹੈ ਆਪਣੀ  ਸਭਿਅਤਾ ਨੂੰ ਛਡਣਾ!!

ਸਚਮੁਚ ਉਹ ਵੀਰ ਦਿਆਨਤਦਾਰੀ ਨਾਲ ਸੱਚ ਕਹਿ ਗਿਆ!

ਅੱਜ ਸਾਡੇ ਦੂਹਰੇ ਮਾਪ ਜਗਤ ਜ਼ਾਹਰ ਹੋ ਰਹੇ ਹਨ!